ਦੁਪਹਿਰ ਦਾ ਭੋਜਨ ਖਾਣ ਤੋਂ ਬਾਅਦ ਸੌਣਾ ਹੋ ਸਕਦਾ ਖਤਰਨਾਕ, ਹੋ ਸਕਦੀ ਹੈ ਆਹ ਬਿਮਾਰੀ!

Comments · 122 Views

ਬਹੁਤ ਸਾਰੇ ਲੋਕ ਅਕਸਰ ਦੁਪਹਿਰ ਨੂੰ ਖਾਣਾ ਖਾਨ ਦੇ ਬਾਅਦ ਸੌਣਾ ਪਸੰਦ ਕਰਦੇ ਨੇ

ਬਹੁਤ ਸਾਰੇ ਲੋਕ ਅਕਸਰ ਦੁਪਹਿਰ ਨੂੰ ਖਾਣਾ ਖਾਨ ਦੇ ਬਾਅਦ ਸੌਣਾ ਪਸੰਦ ਕਰਦੇ ਨੇ।  ਕੁਝ ਲੋਕ ਹਰ ਰੋਜ਼ ਦੁਪਹਿਰ ਦੀ ਨੀਂਦ ਜ਼ਰੂਰ ਲੈਂਦੇ ਹਨ। ਇਹ ਉਨ੍ਹਾਂ ਦੀ ਰੁਟੀਨ ਦਾ ਹਿੱਸਾ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਦੁਪਹਿਰ ਨੂੰ ਸੌਣਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਤੁਹਾਨੂੰ ਵੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਇਨ੍ਹਾਂ ਬਿਮਾਰੀਆਂ ਤੋਂ ਸਾਵਧਾਨ ਹੋ ਜਾਓ।

 ਜੇਕਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਨੀਂਦ ਆਉਣ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਕਈ ਬਿਮਾਰੀਆਂ ਦਾ ਕਰਨ ਹੁੰਦਾ ਹੈ। ਇਸ ਨਾਲ ਤੁਹਾਨੂੰ  ਡਾਇਬਟੀਜ਼, ਹਾਈਪੋਥਾਇਰਾਇਡਿਜ਼ਮ, ਸਲੀਪ ਐਪਨੀਆ, ਅਨੀਮੀਆ, ਡਿਪਰੈਸ਼ਨ ਆਦਿ ਕਾਰਨ ਵੀ ਹੋ ਸਕਦੀ ਹੈ। ਦਿਨ 'ਚ ਜ਼ਿਆਦਾ ਫੈਟ ਵਾਲੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਭੋਜਨ 'ਚ ਪ੍ਰੋਟੀਨ ਤੇ ਫਾਈਬਰ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਸਰੀਰ ਨੂੰ ਊਰਜਾਵਾਨ ਰੱਖਣ ਲਈ ਹਰ ਰੋਜ਼ ਘੱਟੋ-ਘੱਟ 30 ਤੋਂ 40 ਮਿੰਟ ਕਸਰਤ ਕਰਨੀ ਚਾਹੀਦੀ ਹੈ। ਖਾਣੇ 'ਚ ਜ਼ਿਆਦਾ ਖੰਡ ਤੇ ਕਾਰਬੋਹਾਈਡ੍ਰੇਟਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਰੀਰ ਨੂੰ ਇਨ੍ਹਾਂ ਨੂੰ ਪਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।  ਜੇਕਰ ਤੁਹਾਨੂੰ ਅਜਿਹੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰਨ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂਹੀ ਸਮੇਂ ਰਹਿੰਦੇ ਬਚਾਅ ਕੀਤਾ ਜਾ ਸਕਦਾ ਹੈ। 

 

Comments