26 ਸਾਲ ਦੇ ਲੜਕੇ ਨੇ ਤੋੜੇ ਸਾਰੇ Record! ਵੱਡੀ Music ਕੰਪਨੀ ਨੂੰ YouTube 'ਤੇ ਛੱਡਿਆ ਪਿੱਛੇ

Comments · 121 Views

26 ਸਾਲਾ ਅਮਰੀਕੀ ਯੂਟਿਊਬਰ ਜਿੰਮੀ ਡੋਨਾਲਡਸਨ ਉਰਫ ਮਿਸਟਰ ਬੀਸਟ ਹੁਣ ਦੁਨੀਆ ਵਿੱਚ ਸਭ ਤੋਂ ਵੱਧ Subscribers ਵਾਲਾ ਯੂਟਿਊਬਰ ਬਣ ਗਿਆ ਹੈ।

26 ਸਾਲਾ ਅਮਰੀਕੀ ਯੂਟਿਊਬਰ ਜਿੰਮੀ ਡੋਨਾਲਡਸਨ ਉਰਫ ਮਿਸਟਰ ਬੀਸਟ ਹੁਣ ਦੁਨੀਆ ਵਿੱਚ ਸਭ ਤੋਂ ਵੱਧ Subscribers ਵਾਲਾ ਯੂਟਿਊਬਰ ਬਣ ਗਿਆ ਹੈ। ਉਸ ਦੇ ਚੈਨਲ ਮਿਸਟਰ ਬੀਸਟ 'ਤੇ ਐਤਵਾਰ ਨੂੰ 268 ਮਿਲੀਅਨ (26 ਕਰੋੜ 80 ਲੱਖ) Subscribers ਸਨ । ਇਸ ਨਾਲ ਜਿੰਮੀ ਨੇ ਭਾਰਤੀ ਸੰਗੀਤ ਲੇਬਲ ਟੀ-ਸੀਰੀਜ਼ ਦਾ ਰਿਕਾਰਡ ਤੋੜ ਦਿੱਤਾ ਹੈ। ਟੀ-ਸੀਰੀਜ਼ ਦੇ ਯੂਟਿਊਬ ਖਾਤੇ 'ਚ 266 ਮਿਲੀਅਨ (26 ਕਰੋੜ 60 ਲੱਖ) ਗਾਹਕSubscribers ਹਨ। ਇਸ ਚੈਨਲ ਦੇ ਮਾਲਕ ਫਿਲਮ ਅਤੇ ਸੰਗੀਤ ਨਿਰਮਾਤਾ ਭੂਸ਼ਣ ਕੁਮਾਰ ਹਨ।


ਜਿੰਮੀ ਨੇ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ ਹੈ।ਦੱਸ ਦਈਏ ਕਿ ਟੀ-ਸੀਰੀਜ਼ 2019 ਤੋਂ ਯੂਟਿਊਬ 'ਤੇ ਸਭ ਤੋਂ ਵੱਧ ਸਬਸਕ੍ਰਾਈਬ ਕੀਤੇ ਚੈਨਲ ਦੇ ਤੌਰ 'ਤੇ ਰਾਜ ਕਰ ਰਿਹਾ ਸੀ,  . 'ਮਿਸਟਰ ਬੀਸਟ' ਆਪਣੇ ਖਤਰਨਾਕ ਅਤੇ ਅਨੋਖੇ ਵੀਡੀਓ ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਲੋਕਾਂ ਨੂੰ ਚੁਣੌਤੀ ਦਿੰਦੇ ਹਨ ਜਿਵੇਂ ਕਿ ਆਪਣੇ ਆਪ ਨੂੰ ਜ਼ਿੰਦਾ ਦਫ਼ਨਾਉਣਾ ਜਾਂ 100 ਦਿਨ ਇਕੱਠੇ ਰਹਿਣਾ। ਮਿਸਟਰ ਬੀਸਟ ਨੇ ਬੀਸਟ ਫਿਲੈਂਥਰੋਪੀ ਨਾਮ ਦੀ ਇੱਕ ਐਨਜੀਓ ਵੀ ਬਣਾਈ ਹੈ, ਜਿਸ ਰਾਹੀਂ ਉਹ ਆਪਣੇ ਪਰਿਵਾਰ, ਦੋਸਤਾਂ, ਪ੍ਰਸ਼ੰਸਕਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦਾ ਹੈ।

Comments