ਵਿਦੇਸ਼ਾਂ 'ਚ ਵੱਧ ਰਹੀ ਭਾਰਤੀ ਗਾਂ ਦੇ ਗੋਹੇ ਦੀ ਮੰਗ, ਅਰਬ ਦੇਸ਼ ਖਰੀਦ ਰਹੇ ਸੈਂਕੜੇ ਟਨ ਗੋਹਾ!

Comments · 199 Views

ਸਾਡੀ generation ਅਕਸਰ ਮੱਝਾਂ ਦੇ ਗੋਹੇ ਨੂੰ ਛੀ-ਛੀ ਕਹਿੰਦੀ ਫਿਰਦੀ ਹੈ।

ਸਾਡੀ generation ਅਕਸਰ ਮੱਝਾਂ ਦੇ ਗੋਹੇ ਨੂੰ ਛੀ-ਛੀ ਕਹਿੰਦੀ ਫਿਰਦੀ ਹੈ। ਪਰ ਤੁਹਾਨੂੰ ਪਤਾ ਹੈ ਜਿਸ ਚੀਜ਼ ਨੂੰ ਅਸੀਂ ਛੀ-ਛੀ ਕਰਦੇ ਆ ਬਾਹਰ ਵਿਦੇਸ਼ਾਂ 'ਚ ਉਸਦੀ ਕਿੰਨੀ ਡਿਮਾਂਡ ਹੈ। ਆਹ ਸੁਣ ਕੇ ਤੁਹਾਨੂੰਹੈਰਾਨੀ ਹੋ ਰਹੀ ਹੋਵੇਗੀ ਪਰ ਇਹ ਸੱਚ ਆ। ਬੇਸ਼ੱਕ ਭਾਰਤ ਵਿੱਚ ਗੋਬਰ ਦੀ ਕੀਮਤ ਜਾਂ ਮੁੱਲ ਬਹੁਤ ਘੱਟ ਹੈ ਪਰ ਅਜੋਕੇ ਸਮੇਂ ਵਿੱਚ ਖਾੜੀ ਦੇਸ਼ਾਂ ਵਿੱਚ ਇਸ ਦਾ ਰੁਝਾਨ ਵਧਿਆ ਹੈ। ਇਹ ਕਰੀਬ 30 ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਜੇਕਰ ਆਉਣ ਵਾਲੇ ਸਮੇਂ 'ਚ ਇਸ ਦੀ ਮੰਗ ਹੋਰ ਵਧਦੀ ਹੈ ਤਾਂ ਇਸ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਜਾ ਸਕਦਾ ਹੈ।

ਦੇਸ਼ ਵਿੱਚ ਗਾਂ ਦੇ ਗੋਹੇ ਨੂੰ ਮੁੱਖ ਤੌਰ 'ਤੇ ਬਾਲਣ ਵਜੋਂ ਵਰਤਿਆ ਜਾਂਦਾ ਹੈ। ਹਾਲਾਂਕਿ ਚੀਨ ਅਤੇ ਬ੍ਰਿਟੇਨ ਵਰਗੇ ਕਈ ਦੇਸ਼ਾਂ ਵਿੱਚ ਗਾਂ ਦੇ ਗੋਬਰ ਰਾਹੀਂ ਬਿਜਲੀ ਅਤੇ ਗੋਬਰ ਗੈਸ ਪੈਦਾ ਕੀਤੀ ਜਾਂਦੀ ਹੈ, ਹਾਲਾਂਕਿ ਗਾਂ ਦੇ ਗੋਹੇ ਦੀ ਵਰਤੋਂ ਖਾਦ ਵਜੋਂ ਵੀ ਕੀਤੀ ਜਾਂਦੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਇਸ ਸਾਲ ਦੋ ਮਹੀਨੇ ਪਹਿਲਾਂ ਕੁਵੈਤ ਨੇ ਭਾਰਤ ਨੂੰ 192 ਮੀਟ੍ਰਿਕ ਟਨ ਗੋਬਰ ਦਾ ਆਰਡਰ ਦਿੱਤਾ ਸੀ, ਜੋ ਪੂਰਾ ਹੋ ਗਿਆ ਹੈ। ਇਸੇ ਤਰ੍ਹਾਂ ਦੋਵੇਂ ਦੇਸ਼ ਭਾਰਤ ਤੋਂ ਵੱਡੀ ਮਾਤਰਾ ਵਿੱਚ ਗੋਹੇ ਦੀ ਦਰਾਮਦ ਕਰ ਰਹੇ ਹਨ।  ਦਰਅਸਲ, ਅਰਬ ਦੇ ਖੇਤੀ ਵਿਗਿਆਨੀਆਂ ਨੇ ਇੱਕ ਖੋਜ ਦੌਰਾਨ ਪਤਾ ਲਗਾਇਆ ਹੈ ਕਿ ਗਾਂ ਦੇ ਗੋਬਰ ਨੂੰ ਪਾਊਡਰ ਦੇ ਰੂਪ ਵਿੱਚ ਵਰਤਣ ਨਾਲ ਖਜੂਰ ਦੀ ਫ਼ਸਲ ਵੱਧ ਰਹੀ ਹੈ। ਇਸਦੀ ਵਰਤੋਂ ਨਾਲ, ਫਲਾਂ ਦੇ ਆਕਾਰ ਅਤੇ ਉਤਪਾਦਨ ਵਿੱਚ ਚੰਗਾ ਵਾਧਾ ਦੇਖਿਆ ਗਿਆ। ਉਦੋਂ ਤੋਂ ਕੁਵੈਤ ਅਤੇ ਅਰਬ ਵਿੱਚ ਗਾਂ ਦੇ ਗੋਹੇ ਦੀ ਮੰਗ ਵਧ ਗਈ ਹੈ।

Comments