Instagram 'ਤੇ Reels ਦੇਖਣ ਦਾ ਮਜ਼ਾ ਹੋਵੇਗਾ ਹੁਣ ਕਿਰਕਿਰਾ!

Comments · 128 Views

ਸੋਸ਼ਲ ਮੀਡਿਆ ਪਲੇਟਫਾਰਮ Instagram ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ-ਨਵੇਂ ਫੀਚਰਾਂ ਨੂੰ ਰੋਲਆਊਟ ਕਰਦਾ ਰਹਿੰਦਾ ਹੈ।

ਸੋਸ਼ਲ ਮੀਡਿਆ ਪਲੇਟਫਾਰਮ Instagram ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ-ਨਵੇਂ ਫੀਚਰਾਂ ਨੂੰ ਰੋਲਆਊਟ ਕਰਦਾ ਰਹਿੰਦਾ ਹੈ। ਕਈ ਵਾਰ ਯੂਜ਼ਰਸ ਇੰਸਟਾਗ੍ਰਾਮ ਦੇ ਨਵੇਂ ਫੀਚਰਸ ਨੂੰ ਪਸੰਦ ਕਰਦੇ ਹਨ। ਪਰ ਕਈ ਵਾਰ ਅਜਿਹਾ ਨਹੀਂ ਹੁੰਦਾ। ਹਾਲਾਂਕਿ ਇਸ ਵਾਰ ਜੋ ਫੀਚਰ ਲਿਆਂਦਾ ਜਾ ਰਿਹਾ ਹੈ ਉਹ ਯੂਜ਼ਰਸ ਨੂੰ ਖਾਸ ਪਸੰਦ ਨਹੀਂ ਆਉਣ ਵਾਲਾ। ਦਰਅਸਲ ਇੰਸਟਾਗ੍ਰਾਮ 'ਤੇ ਐਡ ਬਰੇਕ ਫੀਚਰ ਲਿਆਇਆ ਜਾ ਸਕਦਾ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਕੁਝ ਯੂਜ਼ਰਸ ਨੇ ਇਸ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਹਨ।

ਮੀਡਿਆ ਰਿਪੋਰਟਾਂ ਦੀ ਮੰਨੀਏ ਤਾਂ  ਇੰਸਟਾਗ੍ਰਾਮ ਇਨ੍ਹੀਂ ਦਿਨੀਂ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਰੋਲਆਊਟ ਤੋਂ ਬਾਅਦ ਯੂਜ਼ਰਸ ਰੀਲ ਨੂੰ ਦੇਖਦੇ ਹੋਏ ਇਸ਼ਤਿਹਾਰ ਦੇਖਣਗੇ। ਇਹਨਾਂ ਨੂੰ ਸਕਿੱਪ ਵੀ ਨਹੀਂ ਜਾ ਸਕੇਗਾ। ਇੰਸਟਾਗ੍ਰਾਮ ਨੇ ਇਸ ਫੀਚਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਐਡ ਬਰੇਕ ਵਿਗਿਆਪਨ ਮਿਲਣ ਤੋਂ ਬਾਅਦ ਰੀਲਾਂ ਦੇਖਦੇ ਹੋਏ ਦਿਖਾਏ ਗਏ ਇਸ਼ਤਿਹਾਰਾਂ ਤੋਂ ਲਾਭ ਲੈ ਸਕਦੇ ਹਨ।

Comments