ਚੋਣ ਨਤੀਜ਼ਿਆਂ ਮਗਰੋਂ ਬਦਲੇ ਸੋਨਾ-ਚਾਂਦੀ ਦੇ ਰੇਟ, ਜਾਣੋ ਕੀ ਹਨ ਨਵੀਆਂ ਕੀਮਤਾਂ

Comments · 143 Views

ਚੋਣ ਨਤੀਜਿਆਂ ਮਗਰੋਂ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਚਾਂਦੀ ਦੀਆਂ ਕੀਮਤਾਂ ‘ਚ ਕਮੀ ਵੇਖਣ ਨੂੰ ਮਿਲੀ ਹੈ

ਚੋਣ ਨਤੀਜਿਆਂ ਮਗਰੋਂ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਚਾਂਦੀ ਦੀਆਂ ਕੀਮਤਾਂ ਚ ਕਮੀ ਵੇਖਣ ਨੂੰ ਮਿਲੀ ਹੈ। ਸੋਨੇ ਦੀ ਕੀਮਤ ਚ 191 ਰੁਪਏ ਦਾ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਸੋਨਾ 71969 ਰੁਪਏ ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 1380 ਰੁਪਏ ਡਿੱਗ ਕੇ 88837 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਹੈ।


ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ ਚ ਸੋਨੇ ਦੀਆਂ ਕੀਮਤਾਂ ਚ ਵਾਧਾ ਹੋਇਆ ਹੈ। ਅੱਜ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66,960 ਰੁਪਏ ਤੇ ਚੱਲ ਰਿਹਾ ਹੈ। ਜੋ ਕਿ ਕੱਲ੍ਹ 66,950 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 53,568 ਰੁਪਏ ਹੈ। ਜੋ ਕੱਲ੍ਹ ਵੀ 53,320 ਰੁਪਏ ਸੀ। 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 73,030 ਰੁਪਏ 'ਤੇ ਹੈ। ਜਦਕਿ ਮੰਗਲਵਾਰ ਨੂੰ ਇਸਦੀ ਕੀਮਤ 73,020 ਰੁਪਏ ਸੀ।8 ਗ੍ਰਾਮ ਸੋਨੇ ਦੀ ਕੀਮਤ 58,424 ਰੁਪਏ ਹੈ। ਜੋ ਕੀ ਕੱਲ੍ਹ 58,416 ਰੁਪਏ ਸੀ।

Comments