Kangana Ranaut ਐਕਟਿੰਗ ਤੋਂ ਲਵੇਗੀ ਸਨਿਆਸ! ਇਹ ਹੋ ਸਕਦੀ ਹੈ ਆਖਰੀ ਫਿਲਮ

Comments · 198 Views

ਅਭਿਨੇਤਰੀ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਰੀ ਵੋਟਾਂ ਨਾਲ ਜਿੱਤੀ ਹੈ।

ਅਭਿਨੇਤਰੀ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਰੀ ਵੋਟਾਂ ਨਾਲ ਜਿੱਤੀ ਹੈ। ਅਭਿਨੇਤਰੀ ਦਾ ਸਮਰਥਨ ਕਰਨ ਵਾਲੇ ਫਿਲਮੀ ਭਾਈਚਾਰੇ ਦੇ ਲੋਕ ਉਸ ਦੀ ਚੋਣ ਜਿੱਤ ਤੋਂ ਖੁਸ਼ ਹਨ। ਕੰਗਨਾ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਇੱਕ ਸ਼ਾਨਦਾਰ ਅਭਿਨੇਤਰੀ ਹੋਣ ਦੇ ਨਾਲ-ਨਾਲ ਉਹ ਇੱਕ ਨਿਡਰ ਅਭਿਨੇਤਰੀ ਦਾ ਅਕਸ ਵੀ ਰੱਖਦੀ ਹੈ।  ਕੰਗਨਾ ਰਣੌਤ ਨੇ ਆਪਣੇ ਫਿਲਮੀ ਕਰੀਅਰ ਵਿੱਚ 40 ਤੋਂ ਵੱਧ ਫਿਲਮਾਂ ਕੀਤੀਆਂ ਹਨ। ਹੁਣ Fans ਦੇ ਮਨ 'ਚ ਇਹ ਸਵਾਲ ਹਨ ਕਿ ਕੰਗਨਾ ਐਕਟਿੰਗ ਛੱਡ ਦਵੇਗੀ?

ਤੁਹਾਨੂੰ ਦੱਸ ਦਈਏ ਕਿ ਇਕ ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ ਸੀ ਕਿ ਉਹ ਜਿੱਤਣ ਮਗਰੋਂ ਐਕਟਿੰਗ ਛੱਡ ਸਕਦੀ ਹੈ। ਅਦਾਕਾਰਾ ਨੇ ਕਿਹਾ ਸੀ, '' ਜੇਕਰ ਲੋਕ ਮੇਰੇ ਨਾਲ ਜੁੜ ਰਹੇ ਹਨ ਤਾਂ ਮੈਂ ਸਿਰਫ ਰਾਜਨੀਤੀ ਕਰਨਾ ਚਾਹਾਂਗਾ। ਕੰਗਨਾ ਰਣੌਤ ਲੰਬੇ ਸਮੇਂ ਤੋਂ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਮਈ ਵਿੱਚ ਮਣੀਕਰਨਿਕਾ ਫਿਲਮਜ਼ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਕੰਗਨਾ ਐਮਰਜੈਂਸੀ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਜੇਕਰ ਕੰਗਨਾ ਸੰਸਦ ਮੈਂਬਰ ਬਣਨ ਤੋਂ ਬਾਅਦ ਬਾਲੀਵੁੱਡ ਛੱਡ ਦਿੰਦੀ ਹੈ ਤਾਂ 'ਐਮਰਜੈਂਸੀ' ਉਸ ਦੀ ਆਖਰੀ ਫਿਲਮ ਹੋ ਸਕਦੀ ਹੈ।

Comments