ਪੰਜਾਬੀਆਂ ਨੇ NOTA ਨੂੰ ਪਾਈਆਂ ਰੱਜ ਕੇ ਵੋਟਾਂ!

Comments · 141 Views

ਪੰਜਾਬ ਵਿੱਚ 67,000 ਤੋਂ ਵੱਧ ਵੋਟਰਾਂ ਨੇ ਉਪਰੋਕਤ ਵਿੱਚੋਂ ਕੋਈ ਨਹੀਂ (NOTA) ਦੀ ਚੋਣ ਕੀਤੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 67,158 ਵੋਟਰਾ?

 

ਲੁਧਿਆਣਾ: ਲੋਕਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਪੰਜਾਬ 'ਚ ਇਸ ਵਾਰ ਜੋ ਨਤੀਜੇ ਆਏ ਹਨ ਉਸ ਨਾਲ ਤਾਂ ਸੂਬੇ ਦੀ ਸਿਆਸੀ ਪਾਰਟੀਆਂ ਵੀ ਹੈਰਾਨ ਹਨ। ਹਰ ਕਿਸੀ ਦੀ ਸੋਚ ਦੇ ਉਲਟ ਰਿਜ਼ਲਟ ਨਿਕਲਿਆ ਹੈ। ਹਾਲਾਂਕਿ ਇਸ ਵਿਚਾਲੇ ਨੋਟਾ ਵੀ ਚੰਗੀਆਂ ਵੋਟਾਂ ਪਈਆਂ ਨੇ। ਪੰਜਾਬ ਵਿੱਚ 67,000 ਤੋਂ ਵੱਧ ਵੋਟਰਾਂ ਨੇ ਉਪਰੋਕਤ ਵਿੱਚੋਂ ਕੋਈ ਨਹੀਂ (NOTA) ਦੀ ਚੋਣ ਕੀਤੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 67,158 ਵੋਟਰਾਂ ਯਾਨੀ ਕੁੱਲ ਪੋਲ ਹੋਈਆਂ ਵੋਟਾਂ ਦਾ 0.49 ਫੀਸਦੀ ਨੇ ਨੋਟਾ ਵਿਕਲਪ ਨੂੰ ਚੁਣਿਆ ਹੈ।

ਸਭ ਤੋਂ ਵੱਧ ਫਤਹਿਗੜ੍ਹ ਸਾਹਿਬ 'ਚ ਨੋਟਾ ਦਾ ਇਸਤੇਮਾਲ ਕੀਤਾ ਗਿਆ ਹੈ। ਇਥੇ ਵੋਟਰਾਂ ਨੇ 9,188 ਨੋਟਾ ਦੇ ਵਿਕਲਪ ਨੂੰ ਚੁਣਿਆ ਹੈ। ਤੁਹਾਨੂੰ ਦੱਸ ਦਈਏ ਕਿ ਇਥੋਂ ਕਾਂਗਰਸ ਦੇ ਉਮੀਦਵਾਰ ਅਮਰਸਿੰਘ ਨੇ ਚੋਣ ਜਿੱਤੀ ਹੈ। ਉਹ ਪਹਿਲੇ ਵੀ ਇਸ ਹਲਕੇ ਤੋਂ ਸੰਸਦ ਮੈਂਬਰ ਸਨ। ਇਸ ਤੋਂ ਬਾਅਦ ਪਟਿਆਲਾ ਵਿੱਚ 6,681 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਜਦਕਿ ਆਨੰਦਪੁਰ ਸਾਹਿਬ ਵਿੱਚ 6,402 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ। 

ਫਿਰੋਜ਼ਪੁਰ ਵਿੱਚ ਕੁੱਲ 6,100 ਵੋਟਰਾਂ ਨੇ ਨੋਟਾ ਵਿਕਲਪ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਹੁਸ਼ਿਆਰਪੁਰ ਵਿੱਚ 5,552, ਲੁਧਿਆਣਾ ਵਿੱਚ 5,076, ਬਠਿੰਡਾ ਵਿੱਚ 4,933, ਜਲੰਧਰ ਵਿੱਚ 4,743, ਫਰੀਦਕੋਟ ਵਿੱਚ 4,143, ਸੰਗਰੂਰ ਵਿੱਚ 3,830, ਅੰਮ੍ਰਿਤਸਰ ਵਿੱਚ 3,714  ਖਡੂਰ ਸਾਹਿਬ 'ਚ  3,452 ਤੇ ਗੁਰਦਾਸਪੁਰ 'ਚ 3,354 ਵੋਟਰਾਂ ਨੇ ਨੋਟਾ ਨੂੰ ਵੋਟ ਪਾਈ ਹੈ। ਇਹੀ ਨਹੀਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ 62.80 ਫੀਸਦੀ ਵੋਟਿੰਗ ਹੋਈ, ਜੋ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ 3 ਫੀਸਦੀ ਘੱਟ ਹੈ।


ਬਹਿਰਹਾਲ ਸੂਬੇ ਦੇ ਲੋਕਾਂ ਨੇ ਜਿਸ ਤਰ੍ਹਾਂ ਨੋਟਾ ਦਾ ਇਸਤੇਮਾਲ ਕੀਤਾ ਹੈ ਕਿਤੇ ਨਾ ਕਿਤੇ ਇਹ ਸਿਆਸੀ ਪਾਰਟੀਆਂ 'ਤੇ ਗੁੱਸਾ ਦਰਸਾਉਂਦਾ ਹੈ। ਸ਼ਾਇਦ ਪੰਜਾਬ ਦੇ ਲੋਕ ਹੁਣ ਇਕ ਦੂਜੇ ਦੇ ਆਰੋਪ ਲਗਾਉਣ ਵਾਲੀ ਰਾਜਨੀਤੀ ਨਹੀਂ ਚਾਹੁੰਦੇ ਹੁਣ। ਹੁਣ ਉਹ ਜਾਗਰੁਕ ਹੋ ਗਏ ਹਨ ਤੇ ਚਾਹੁੰਦੇ ਹਨ ਕੀ ਕੰਮ ਨੂੰ ਲੈ ਕੇ ਰਾਜਨੀਤੀ ਹੋਵੇ। ਲੀਡਰ ਜਨਤਾ ਲਈ ਕੀਤੇ ਕੰਮਾਂ ਨੂੰ ਲੈ ਕੇ ਅੱਗੇ ਆਉਣ ਨਾ ਕਿ ਇਕ ਦੂਜੇ ਤੇ ਇਲਜ਼ਾਮ ਲਗਾਉਣ।

ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਸੱਤਾਧਾਰੀ 'ਆਪ' ਅਤੇ ਵਿਰੋਧੀ ਧਿਰ ਭਾਜਪਾ ਅਤੇ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੰਦੇ ਹੋਏ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ 7 ਸੀਟਾਂ ਜਿੱਤੀਆਂ, ਜਦਕਿ ਦੋ ਆਜ਼ਾਦ ਉਮੀਦਵਾਰਾਂ ਨੇ ਹੈਰਾਨੀਜਨਕ ਜਿੱਤ ਦਰਜ ਕੀਤੀ ਹੈ। 

Comments