ਦੁੱਧ ਵੀ ਤੁਹਾਨੂੰ ਪਹੁੰਚਾ ਸਕਦਾ ਹੈ ਨੁਕਸਾਨ, ਹੋ ਸਕਦੀ ਹੈ ਸਿਹਤ ਖ਼ਰਾਬ

Comments · 54 Views

ਜੇਕਰ ਤੁਸੀਂ ਦਿਨ ਭਰ ਇੱਕ ਜਾਂ ਦੋ ਗਲਾਸ ਦੁੱਧ ਪੀਂਦੇ ਹੋ ਤਾਂ ਠੀਕ ਹੈ ਪਰ ਇਸ ਤੋਂ ਵੱਧ ਦੁੱਧ ਦਾ ਸੇਵਨ ਨੁਕਸਾਨਦੇਹ ਵੀ ਹੋ ਸਕਦਾ ਹੈ। ਆਓ ??

 ਜੇਕਰ ਤੁਸੀਂ ਦਿਨ ਭਰ ਇੱਕ ਜਾਂ ਦੋ ਗਲਾਸ ਦੁੱਧ ਪੀਂਦੇ ਹੋ ਤਾਂ ਠੀਕ ਹੈ ਪਰ ਇਸ ਤੋਂ ਵੱਧ ਦੁੱਧ ਦਾ ਸੇਵਨ ਨੁਕਸਾਨਦੇਹ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਦੁੱਧ ਪੀਣ ਦੇ ਕੀ ਨੁਕਸਾਨ ਹੁੰਦੇ ਹਨ। ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਵਿਚ ਦੁੱਧ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ, ਕਿਉਂਕਿ ਇਸ ਵਿੱਚ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੇਲੇਨੀਅਮ, ਵਿਟਾਮਿਨ ਡੀ, ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ ਵਰਗੇ ਕਈ ਮਹੱਤਵਪੂਰਨ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਪਰ ਜ਼ਿਆਦਾ ਮਾਤਰਾ ਵਿੱਚ ਦੁੱਧ ਪੀਣ ਨਾਲ ਕੁਝ ਲੋਕਾਂ ਲਈ ਮਾੜੇ ਪ੍ਰਭਾਵ ਹੋ ਸਕਦੇ ਹਨ।

ਕੁਝ ਲੋਕਾਂ ਨੂੰ ਡੇਅਰੀ ਉਤਪਾਦਾਂ ਜਾਂ ਲੈਕਟੋਜ਼ ਇੰਟੋਲਰੈਂਸ ਹੁੰਦੀ ਹੈ। ਲਗਭਗ 68 ਫੀਸਦੀ ਲੋਕਾਂ ਨੂੰ ਲੈਕਟੋਜ਼ ਇੰਟੋਲਰੈਂਸ ਦੀ ਸਮੱਸਿਆ ਹੁੰਦੀ ਹੈ। ਜੇਕਰ ਤੁਹਾਨੂੰ ਵੀ ਲੈਕਟੋਜ਼ ਇੰਟੋਲਰੈਂਸ ਦੀ ਸਮੱਸਿਆ ਹੈ, ਤਾਂ ਤੁਹਾਨੂੰ ਦੁੱਧ ਜਾਂ ਡੇਅਰੀ ਉਤਪਾਦਾਂ ਦਾ ਸੇਵਨ ਨਹੀਂ ਕਰਨਾ ਚਾਹੀਦਾਇਸ ਤੋਂ ਇਲਾਵਾ ਦੁੱਧ ਵਰਗੇ ਡੇਅਰੀ ਉਤਪਾਦਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਮੁਹਾਸੇ, ਦਿਲ ਦੀਆਂ ਸਮੱਸਿਆਵਾਂ ਵਰਗੀਆਂ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

  • ਦੁੱਧ ਪੀਣ ਅਤੇ ਚੀਜ਼ ਦਾ ਸੇਵਨ ਕਰਨ ਨਾਲ ਬ੍ਰੇਕਆਊਟ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਖੋਜਕਰਤਾ ਇਸ ਗੱਲ ਦਾ ਪਤਾ ਲਗਾ ਰਹੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ। ਪਰ ਕਿਹਾ ਜਾਂਦਾ ਹੈ ਕਿ ਦੁੱਧ ਤੇ ਡੇਅਰ ਪ੍ਰਾਡਕਟ ਦਾ ਸੇਵਨ ਕਰਨ ਨਾਲ ਇੰਫਲਾਮੇਸ਼ਨ ਕਰਕੇ ਅਜਿਹਾ ਹੁੰਦਾ ਹੈ।
  • ਖੋਜਕਰਤਾਵਾਂ ਦੇ ਅਨੁਸਾਰ, 3% ਬੱਚਿਆਂ ਅਤੇ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੁੱਧ ਤੋਂ ਕਿਸੇ ਨਾ ਕਿਸੇ ਕਿਸਮ ਦੀ ਐਲਰਜੀ ਹੁੰਦੀ ਹੈ। ਇਹ ਸਮੇਂ ਦੇ ਨਾਲ ਘਟਦੀ ਜਾਂਦੀ ਹੈ। ਇਹ ਐਲਰਜੀ ਉਦੋਂ ਹੁੰਦੀ ਹੈ ਜਦੋਂ ਡੇਅਰੀ ਉਤਪਾਦਾਂ ਨਾਲ ਇੰਫਲਾਮੇਟਰੀ ਰਿਐਕਸ਼ਨ ਤਿਆਰ ਹੁੰਦਾ ਹੈ। ਦੁੱਧ ਦੇ ਸੇਵਨ ਨਾਲ ਚਮੜੀ ‘ਤੇ ਝੁਰੜੀਆਂ ਦਾ ਵਿਕਾਸ, ਪੇਟ ਖਰਾਬ ਹੋਣਾ, ਉਲਟੀਆਂ, ਮਤਲੀ ਤੇ ਟੱਟੀ ਵਿੱਚ ਖੂਨ ਵਰਗੀਆਂ ਐਲਰਜੀਆਂ ਹੋ ਸਕਦੀਆਂ ਹਨ।
  • ਜ਼ਿਆਦਾ ਮਾਤਰਾ ‘ਚ ਦੁੱਧ ਦਾ ਸੇਵਨ ਕਰਨ ਨਾਲ ਹੋਣ ਵਾਲਾ ਨੁਕਸਾਨ ਕਈ ਵਾਰ ਇਸ ‘ਚ ਮੌਜੂਦ ਲੈਕਟੋਜ਼ ਅਤੇ ਸੈਚੂਰੇਟਿਡ ਫੈਟ ਜ਼ਿਆਦਾ ਹੋਣ ਕਾਰਨ ਹੁੰਦਾ ਹੈ। ਇੱਕ ਕੱਪ ਦੁੱਧ ਵਿੱਚ ਲਗਭਗ 180 ਕੈਲੋਰੀ ਹੁੰਦੀ ਹੈ। ਅਜਿਹੇ ‘ਚ ਫੁੱਲ ਫੈਟ ਵਾਲੇ ਦੁੱਧ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ‘ਚ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਾਰਨ ਭਾਰ ਵਧਣ ਦਾ ਖਤਰਾ ਰਹਿੰਦਾ ਹੈ। 
Comments