ਭੁੱਲ ਕੇ ਵੀ ਨਾ ਜਾਣਾ ਇਨ੍ਹਾਂ ਰਾਹਾਂ 'ਤੇ! ਹਰ ਸਾਲ ਹੁੰਦੀਆਂ ਨੇ 200 ਤੋਂ 300 ਮੌ..ਤਾਂ !

Comments · 105 Views

ਅਸੀਂ ਸਫ਼ਰ 'ਤੇ ਨਿਕਲਦੇ ਹਾਂ ਚੰਗੀਆਂ ਯਾਦਾਂ ਬਣਾਉਣ ਵਾਸਤੇ।. ਤਾਂ ਜੋ ਬਾਅਦ 'ਚ ਅਸੀਂ ਉਨ੍ਹਾਂ ਯਾਦਾਂ ਨੂੰ ਚੇਤੇ ਕਰ ਖੁਸ਼ ਹੋਈਏ ਭਾਵ??

 ਅਸੀਂ ਸਫ਼ਰ 'ਤੇ ਨਿਕਲਦੇ ਹਾਂ ਚੰਗੀਆਂ ਯਾਦਾਂ ਬਣਾਉਣ ਵਾਸਤੇ।. ਤਾਂ ਜੋ ਬਾਅਦ 'ਚ ਅਸੀਂ ਉਨ੍ਹਾਂ ਯਾਦਾਂ ਨੂੰ ਚੇਤੇ ਕਰ ਖੁਸ਼ ਹੋਈਏ ਭਾਵੁਕ ਹੋਈਏ। ਕੋਈ ਵੀ ਨਹੀਂ ਚਾਹੁੰਦਾ ਉਨ੍ਹਾਂ ਨਾਲ ਕੋਈ ਅਣਹੋਣੀ ਹੋਵੇ। ਅਸੀਂ ਵੀ ਤੁਹਾਡੇ ਨਾਲ ਸਫ਼ਰ ਬਾਰੇ ਹੀ ਗੱਲ ਕਰਨ ਲਈ ਜੁੜੇ ਹਾਂ। ਤੁਸੀਂ ਘੁੰਮਣ ਫਿਰਨ ਜ਼ਰੂਰ ਜਾਓ ਪਰ ਭੁੱਲ ਕਿ ਵੀ ਉਸ ਰਾਹ 'ਤੇ ਨਾ ਜਾਣਾ ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ। ਇਸ ਸੜਕ 'ਤੇ ਜੋ ਵੀ ਜਾਉਂਦਾ ਹੈ ਉਸਦੇ ਵਾਪਸ ਜਿਉਂਦਾ ਆਉਣ ਦੇ chances ਬਹੁਤ ਘੱਟ ਹੁੰਦੇ ਨੇ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਹਰ ਸਾਲ 200 ਤੋਂ 300 ਲੋਕ ਇਸ ਸੜਕ 'ਤੇ ਆਪਣੀ ਜਾਣ ਗੁਆਉਂਦੇ ਨੇ। ਕਿਹੜੀ ਹੈ ਇਹ ਸੜਕ ਕਿਥੇ ਹੈ ਇਹ ਸੜਕ ਤੇ ਕਿਉਂ ਇਥੇ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਆਓ ਤੁਹਾਨੂੰ ਦੱਸਦੇ ਹਾਂ ਇਸ ਰਿਪੋਰਟ 'ਚ। 


ਅਸੀਂ ਗੱਲ ਕਰ ਰਹੇ ਹਾਂ ਬੋਲੀਵੀਆ ਦੀ ਡੈਥ ਰੋਡ ਦੀ।  ਜਿਸ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਸੜਕ ਕਿਹਾ ਜਾਂਦਾ ਹੈ। ਇਸ ਦਾ ਨਾਂ ਨਾਰਥ ਯੁੰਗਾਸ ਰੋਡ ਹੈ, ਲੋਕ ਇਸ ਨੂੰ ਮੌਤ ਦੀ ਸੜਕ ਵੀ ਕਹਿੰਦੇ ਹਨ। ਅਸਲ 'ਚ ਇਕ ਸਮੇਂ ਇੱਥੇ ਹਰ ਸਾਲ 200-300 ਲੋਕ ਹਾਦਸਿਆਂ 'ਚ ਆਪਣੀ ਜਾਨ ਗੁਆ ​​ਬੈਠਦੇ ਸਨ, ਜਿਸ ਕਾਰਨ ਇਸ ਸੜਕ ਦਾ ਨਾਂ ਹੀ ਮੌਤ ਦੀ ਸੜਕ ਬਣ ਗਿਆ। ਇਹ 70 ਕਿਲੋਮੀਟਰ ਲੰਬੀ ਸੜਕ ਢਿੱਗਾਂ ਡਿੱਗਣ, ਧੁੰਦ ਅਤੇ ਪਹਾੜਾਂ ਦੇ ਢਹਿ ਜਾਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਦੱਸ ਦੇਈਏ ਕਿ ਕੁਝ ਮੋੜਾਂ 'ਤੇ ਹੀ ਇਹ ਸੜਕ 10 ਫੁੱਟ ਤੋਂ ਵੱਧ ਚੌੜੀ ਹੈ, ਜਦਕਿ ਜ਼ਿਆਦਾਤਰ ਥਾਵਾਂ 'ਤੇ ਇਹ ਬਹੁਤ ਪਤਲੀ ਹੈ।

 ਇੰਟਰ ਅਮਰੀਕਨ ਡਿਵੈਲਪਮੈਂਟ ਬੈਂਕ ਨੇ ਇਸ ਸੜਕ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਸੜਕ ਘੋਸ਼ਿਤ ਕੀਤਾ ਸੀ। ਇਹ ਸੜਕ ਇੰਨੀ ਚੌੜੀ ਨਹੀਂ ਹੈ ਕਿ ਇਸ 'ਤੇ ਕੋਈ ਚੌੜਾ ਵਾਹਨ ਆਰਾਮ ਨਾਲ ਚਲਾ ਸਕੇ। ਬਰਸਾਤ ਦੇ ਦਿਨਾਂ ਵਿੱਚ ਇਹ ਹੋਰ ਵੀ ਤਿਲਕਣ ਹੋ ਜਾਂਦੀ ਹੈ। ਇੱਥੇ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਵਾਹਨ 2000 ਤੋਂ 15000 ਫੁੱਟ ਦੀ ਉਚਾਈ ਤੋਂ ਸਿੱਧੇ ਟੋਏ ਵਿੱਚ ਜਾ ਡਿੱਗਦੇ ਹਨ। 

 ਇਹ ਸੜਕ 1930 ਦੇ ਦਹਾਕੇ ਵਿੱਚ ਪੈਰਾਗੁਏ ਅਤੇ ਬ੍ਰਾਜ਼ੀਲ ਦੇ ਵਿੱਚ ਲੜੀ ਗਈ ਚਾਕੋ ਯੁੱਧ ਦੌਰਾਨ ਬਣਾਈ ਗਈ ਸੀ। ਉਸ ਸਮੇਂ ਦੌਰਾਨ ਪੈਰਾਗੁਏਆਈ ਕੈਦੀਆਂ ਨੇ ਪਹਾੜ ਨੂੰ ਕੱਟ ਕੇ ਇਹ ਸੜਕ ਬਣਾਈ ਸੀ। ਇਹ ਸੜਕ ਖ਼ਤਰਨਾਕ ਹੈ ਪਰ ਦੋ ਸ਼ਹਿਰਾਂ ਵਿਚਕਾਰ ਦੂਰੀ ਨੂੰ ਵੀ ਆਸਾਨ ਬਣਾ ਦਿੰਦੀ ਹੈ। ਸਾਲ 2006 ਤੱਕ ਇਹ ਸੜਕ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਕਾਰ ਆਉਣ-ਜਾਣ ਦਾ ਇੱਕੋ ਇੱਕ ਸਾਧਨ ਸੀ। ਪਰ 2009 ਵਿੱਚ ਸਰਕਾਰ ਨੇ ਇੱਕ ਹੋਰ ਸੜਕ ਦਾ ਨਿਰਮਾਣ ਕਰਵਾ ਦਿੱਤਾ। ਨਾਲ ਹੀ, ਸਰਕਾਰ ਨੇ ਇਸ ਸੜਕ 'ਤੇ ਸੁਰੱਖਿਆ ਦੇ ਬਹੁਤ ਸਾਰੇ ਪ੍ਰਬੰਧ ਕੀਤੇ ਹਨ। 

Comments