ਮੋਦੀ ਕੈਬਨਿਟ ਦੇ ਮੰਤਰੀਆਂ ਦੀ ਆ ਗਈ LIST! ਬਿੱਟੂ ਸਣੇ ਆਹ ਹੋ ਸਕਦੇ ਨੇ Minister!

Comments · 109 Views

ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਸ਼ਾਮ 7.15 ਵਜੇ ਰਾਸ਼ਟਰਪਤੀ ਭਵਨ ਵਿੱਚ ਸਹੁੰ ਚੁੱਕ ਸਮਾਗਮ ਹੋਵ??

ਦਿੱਲੀ: ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਸ਼ਾਮ 7.15 ਵਜੇ ਰਾਸ਼ਟਰਪਤੀ ਭਵਨ ਵਿੱਚ ਸਹੁੰ ਚੁੱਕ ਸਮਾਗਮ ਹੋਵੇਗਾ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਐਨਡੀਏ ਦੇ ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਉਣ ਲਈ ਫੋਨ ਆਉਣੇ ਸ਼ੁਰੂ ਹੋ ਗਏ ਹਨ। ਟੀਡੀਪੀ, ਐਲਜੇਪੀ (ਆਰ) ਅਤੇ ਜੇਡੀਯੂ ਵਰਗੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਫੋਨ ਆਏ ਹਨ।  

ਆਹ ਆਗੂ ਬਣ ਸਕਦੇ ਹਨ ਮੰਤਰੀ

ਨਿਤਿਨ ਗਡਕਰੀ, ਪੀਯੂਸ਼ ਗੋਇਲ, ਜਯੋਤੀਰਾਦਿਤਿਆ ਸਿੰਧੀਆ ਅਤੇ ਅਰਜੁਨ ਰਾਮ ਮੇਘਵਾਲ ਨੂੰ ਫਿਰ ਤੋਂ ਮੰਤਰੀ ਅਹੁਦੇ ਮਿਲ ਸਕਦੇ ਹਨ। ਟੀਡੀਪੀ ਸਾਂਸਦ ਰਾਮ ਮੋਹਨ ਨਾਇਡੂ ਵੀ ਮੰਤਰੀ ਬਣਨਗੇ। 36 ਸਾਲਾ ਰਾਮ ਮੋਹਨ ਭਾਰਤ ਦੇ ਸਭ ਤੋਂ ਨੌਜਵਾਨ ਕੈਬਨਿਟ ਮੰਤਰੀ ਹੋਣਗੇ। ਐਲਜੇਪੀ (ਆਰ) ਤੋਂ ਚਿਰਾਗ ਪਾਸਵਾਨ, ਜੇਡੀਯੂ ਤੋਂ ਰਾਮਨਾਥ ਠਾਕੁਰ ਅਤੇ ਲਲਨ ਸਿੰਘ, ਐਚਏਐਮ ਦੇ ਜੀਤਨ ਰਾਮ ਮਾਂਝੀ ਅਤੇ ਅਪਨਾ ਦਲ (ਐਸ) ਦੀ ਪ੍ਰਧਾਨ ਅਨੁਪ੍ਰਿਆ ਪਟੇਲ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ। ਮਨੋਹਰ ਲਾਲ ਤੋਂ ਇਲਾਵਾ ਰਾਓ ਇੰਦਰਜੀਤ ਨੂੰ ਵੀ ਹਰਿਆਣਾ ਤੋਂ ਫੋਨ ਆਇਆ ਹੈ। ਯੂਪੀ ਦੀ ਪੀਲੀਭੀਤ ਸੀਟ ਤੋਂ ਸੰਸਦ ਮੈਂਬਰ ਜਿਤਿਨ ਪ੍ਰਸਾਦ ਨੂੰ ਵੀ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਵਿੱਚ ਯੂਪੀ, ਰਾਜਸਥਾਨ ਅਤੇ ਗੁਜਰਾਤ ਦੀ ਹਿੱਸੇਦਾਰੀ ਘਟੇਗੀ। 

ਪੰਜਾਬ ਤੋਂ ਰਵਨੀਤ ਬਿੱਟੂ ਬਣ ਸਕਦੇ ਹਨ ਮੰਤਰੀ 

ਹਾਲਾਂਕਿ ਪੰਜਾਬ 'ਚ ਭਾਜਪਾ ਦੇ ਖਾਤੇ ਇਕ ਵੀ ਸੀਟ ਨਹੀਂ ਪਈ ਹੈ ਫਿਰ ਵੀ ਇੱਥੋਂ ਕੈਬਨਿਟ ਮੰਤਰੀ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਰਵਨੀਤ ਬਿੱਟੂ ਨੂੰ ਮੋਦੀ ਮੰਤਰੀ ਮੰਡਲ 'ਚ ਥਾਂ ਮਿਲ ਸਕਦੀ ਹੈ। ਉਨ੍ਹਾਂ ਨੂੰ ਵੀ ਦਿੱਲੀ ਤੋਂ ਫੋਨ ਆ ਗਿਆ ਹੈ। ਬਿੱਟੂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਥੇ ਉਹ ਦਿੱਲੀ ਪਹੁੰਚੇ ਹੋਏ ਹਨ ਤੇ ਜਾਮ 'ਚ ਫਸੇ ਹਨ। ਜਿਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਦੇ ਹੋਏ ਦਿਖਾਈ ਦੇ ਰਹੇ ਹਨ। 

 

Comments