T20 WC: ਅੱਜ ਹੋਵੇਗਾ ਭਾਰਤ ਬਨਾਮ ਪਾਕਿਸਤਾਨ, ਕੀ ਟੀਮ ਇੰਡੀਆ ਜਿੱਤੇਗੀ ਮੈਚ

Comments · 115 Views

ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ ਵੋਲਟੇਜ ਮੈਚ ਨਿਊਯਾਰਕ ਦੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ ਵੋਲਟੇਜ ਮੈਚ ਨਿਊਯਾਰਕ ਦੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ।ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਪਾਕਿਸਤਾਨ ਖਿਲਾਫ ਭਾਰਤ ਦਾ ਹੱਥ ਹੈ। ਭਾਰਤ ਨੇ ਹੁਣ ਤੱਕ ਖੇਡੇ ਗਏ 7 ਮੈਚਾਂ 'ਚੋਂ 6 'ਚ ਜਿੱਤ ਦਰਜ ਕੀਤੀ ਹੈ, ਜਦਕਿ ਉਸ ਨੂੰ ਇਕ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵੇਂ ਟੀਮਾਂ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ।

ਹਾਲਾਂਕਿ ਵਿਰਾਟ ਕੋਹਲੀ ਦੇ ਬੱਲੇ ਨੇ ਪਾਕਿਸਤਾਨ ਦੇ ਖਿਲਾਫ ਹਮੇਸ਼ਾ ਕੰਮ ਕੀਤਾ ਹੈ ਪਰ ਆਇਰਲੈਂਡ ਖਿਲਾਫ ਸ਼ੁਰੂਆਤੀ ਮੈਚ 'ਚ ਉਹ 1 ਰਨ ਬਣਾ ਕੇ ਆਊਟ ਹੋ ਗਏ ਸਨ। ਉਨ੍ਹਾਂ 'ਤੇ ਪਾਕਿਸਤਾਨ ਖਿਲਾਫ ਦੌੜਾਂ ਬਣਾਉਣ ਦਾ ਦਬਾਅ ਹੋਵੇਗਾ। ਪਿਛਲੇ ਟੀ-20 ਵਿਸ਼ਵ ਕੱਪ 'ਚ ਕੋਹਲੀ ਨੇ ਪਾਕਿਸਤਾਨ ਖਿਲਾਫ 83 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 'ਚ ਕੁੱਲ 12 ਮੈਚ ਖੇਡੇ ਗਏ ਹਨ। ਭਾਰਤੀ ਟੀਮ ਨੇ 9 ਵਾਰ ਅਤੇ ਪਾਕਿਸਤਾਨ ਦੀ ਟੀਮ 3 ਵਾਰ ਜਿੱਤੀ ਹੈ। 2007 'ਚ ਮੈਚ ਟਾਈ ਹੋਇਆ ਸੀ, ਜਿਸ ਨੂੰ ਟੀਮ ਇੰਡੀਆ ਨੇ ਬਾਊਲ ਆਊਟ 'ਚ ਜਿੱਤ ਲਿਆ ਸੀ।

Comments