ਸ਼ਰਾਬ ਪੀਣ ਦੇ ਮਾਮਲੇ 'ਚ ਕੁੜੀਆਂ ਨੇ ਬੰਦਿਆਂ ਨੂੰ ਛੱਡਿਆ ਪਿੱਛੇ! ਅੰਕੜੇ ਕਰ ਦੇਣਗੇ ਤੁਹਾਨੂੰ ਹੈਰਾਨ

Comments · 91 Views

ਭਾਰਤ 'ਚ ਅਕਸਰ ਦੇਖਿਆ ਜਾਂਦਾ ਹੈ ਸ਼ਰਾਬ ਪੀਣ ਦੇ ਮਾਮਲੇ 'ਚ ਅਕਸਰ ਬੰਦੇ ਅੱਗੇ ਹੁੰਦੇ ਹਨ।

ਭਾਰਤ 'ਚ ਅਕਸਰ ਦੇਖਿਆ ਜਾਂਦਾ ਹੈ ਸ਼ਰਾਬ ਪੀਣ ਦੇ ਮਾਮਲੇ 'ਚ ਅਕਸਰ ਬੰਦੇ ਅੱਗੇ ਹੁੰਦੇ ਹਨ। ਅਕਸਰ ਘਰਾਂ 'ਚ ਹੀ ਬੰਦੇ ਸ਼ਰਾਬ ਪੀਂਦੇ ਦਿਖਦੇ ਨੇ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬੰਦਿਆ ਤੋਂ ਵੱਧ ਸ਼ਰਾਬ ਕੁੜੀਆਂ ਪੀਂਦਿਆਂ ਹਨ। ਭਾਰਤ ਦੇ ਇਕ ਸੂਬੇ 'ਚ ਇਹ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। 

ਕੇਂਦਰ ਸਰਕਾਰ ਨੇ 2019 ਤੋਂ 2022 ਦਰਮਿਆਨ ਰਾਸ਼ਟਰੀ ਪਰਿਵਾਰ ਅਤੇ ਸਿਹਤ ਸਰਵੇਖਣ (NFHS-5) ਕਰਵਾਇਆ ਗਿਆ ਸੀ ਜਿਸ 'ਚ ਇਹ ਅੰਕੜੇ ਸਾਹਮਣੇ ਆਏ ਹਨ। ਮੀਡਿਆ ਰਿਪੋਰਟਾਂ ਮੁਤਾਬਕ ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਭਾਰਤ 'ਚ ਹਰ ਸਾਲ 16 ਕਰੋੜ ਲੋਕ ਸ਼ਰਾਬ ਪੀਂਦੇ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੀ ਸਾਹਮਣੇ ਆਈ ਹੈ, ਜੋਕਿ ਕਰੋੜਾਂ ਵਿੱਚ ਹੈ।

ਅਰੁਣਾਚਲ ਪ੍ਰਦੇਸ਼ ਵਿੱਚ ਸਭ ਤੋਂ ਵੱਧ ਔਰਤਾਂ ਸ਼ਰਾਬ ਦੀਆਂ ਸ਼ੌਕੀਨ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ 15 ਸਾਲ ਤੋਂ ਵੱਧ ਉਮਰ ਦੀਆਂ 24 ਫੀਸਦੀ ਲੜਕੀਆਂ ਸ਼ਰਾਬ ਪੀਂਦੀਆਂ ਹਨ।ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਸਿੱਕਮ ਵਿੱਚ ਸਭ ਤੋਂ ਵੱਧ ਸ਼ਰਾਬ ਪੀਣ ਵਾਲੀਆਂ ਔਰਤਾਂ ਹਨ। ਇੱਥੇ 16 ਫੀਸਦੀ ਕੁੜੀਆਂ ਸ਼ਰਾਬ ਪੀਂਦੀਆਂ ਹਨ। ਜਦੋਂ ਕਿ ਦੇਸ਼ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ 1.03 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ। ਜਿਨ੍ਹਾਂ ਵਿੱਚੋਂ 1.6 ਫੀਸਦੀ ਪੇਂਡੂ ਖੇਤਰ ਅਤੇ 0.6 ਫੀਸਦੀ ਸ਼ਹਿਰੀ ਖੇਤਰਾਂ ਤੋਂ ਆਉਂਦੇ ਹਨ।

Comments