ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਆਹ ਮਸ਼ਹੂਰ ਅਦਾਕਾਰਾ, 23 ਜੂਨ ਨੂੰ Boyfriend ਨਾਲ ਲਵੇਗੀ ਸੱਤ ਫੇਰੇ

Comments · 137 Views

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ 23 ਜੂਨ ਨੂੰ ਮੁੰਬਈ 'ਚ ਆਪਣੇ ਪਾਰਟਨਰ ਅਤੇ ਬਾਲੀਵੁੱਡ ਐਕਟਰ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ 23 ਜੂਨ ਨੂੰ ਮੁੰਬਈ 'ਚ ਆਪਣੇ ਪਾਰਟਨਰ ਅਤੇ ਬਾਲੀਵੁੱਡ ਐਕਟਰ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਮੀਡਿਆ ਰਿਪੋਰਟ ਮੁਤਾਬਕ ਇਸ ਵਿਆਹ 'ਚ ਸਿਰਫ ਜੋੜੇ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸੋਨਾਕਸ਼ੀ ਦੀ ਹਾਲ ਹੀ 'ਚ ਰਿਲੀਜ਼ ਹੋਈ ਵੈੱਬ ਸੀਰੀਜ਼ 'ਹੀਰਾਮੰਡੀ' ਦੀ ਸਟਾਰਕਾਸਟ ਨੂੰ ਵੀ ਇਸ ਵਿਆਹ 'ਚ ਸੱਦਾ ਦਿੱਤਾ ਗਿਆ ਹੈ।

ਸੋਨਾਕਸ਼ੀ ਦੇ ਵਿਆਹ ਦੇ ਸੱਦੇ ਨੂੰ ਮੈਗਜ਼ੀਨ ਦੇ ਕਵਰ ਵਾਂਗ ਡਿਜ਼ਾਈਨ ਕੀਤਾ ਜਾਵੇਗਾ। ਇਸ 'ਤੇ ਲਿਖਿਆ ਹੋਵੇਗਾ- 'ਅਫਵਾਹਾਂ ਸੱਚ ਹਨ...' ਵਿਆਹ 'ਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਨੂੰ ਰਸਮੀ ਤੌਰ 'ਤੇ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ। ਇਹ ਜਸ਼ਨ ਬਸਸ਼ਨ, ਮੁੰਬਈ ਵਿੱਚ ਹੋ ਸਕਦਾ ਹੈ। ਇਸ ਰੈਸਟੋਰੈਂਟ ਦੀ ਮਾਲਕ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹੈ। ਸੋਨਾਕਸ਼ੀ ਅਤੇ ਜ਼ਹੀਰ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਹੁਣ ਤੱਕ ਦੋਵਾਂ ਨੇ ਇਸ ਬਾਰੇ ਨਾ ਤਾਂ ਖੁੱਲ੍ਹ ਕੇ ਕੋਈ ਗੱਲ ਕੀਤੀ ਹੈ ਅਤੇ ਨਾ ਹੀ ਕੋਈ ਅਧਿਕਾਰਤ ਐਲਾਨ ਕੀਤਾ ਹੈ।ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਉਨ੍ਹਾਂ ਦੇ ਰਿਸ਼ਤੇ ਦਾ ਪਤਾ ਲੱਗਦਾ ਹੈ। ਹਾਲ ਹੀ 'ਚ ਸੋਨਾਕਸ਼ੀ ਦੇ ਜਨਮਦਿਨ 'ਤੇ ਵੀ ਜ਼ਹੀਰ ਨੇ ਅਦਾਕਾਰਾ ਨਾਲ ਕਈ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਸਨ।


36 ਸਾਲਾ ਜ਼ਹੀਰ ਇਕਬਾਲ ਨੇ 2019 'ਚ ਫਿਲਮ 'ਨੋਟਬੁੱਕ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 2022 'ਚ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਸਟਾਰਰ 'ਡਬਲ ਐਕਸਐੱਲ' 'ਚ ਨਜ਼ਰ ਆਏ। 6 ਸਾਲ ਦੇ ਆਪਣੇ ਕਰੀਅਰ 'ਚ ਜ਼ਹੀਰ ਨੇ ਇਨ੍ਹਾਂ ਦੋਹਾਂ ਫਿਲਮਾਂ 'ਚ ਕੰਮ ਕੀਤਾ ਜੋ ਫਲਾਪ ਰਹੀਆਂ।ਜ਼ਹੀਰ ਦੇ ਪਿਤਾ ਇਕਬਾਲ ਰਤਨਾਸੀ ਵੀ ਸਲਮਾਨ ਖਾਨ ਦੇ ਕਰੀਬੀ ਦੋਸਤ ਹਨ। ਜ਼ਹੀਰ ਨੂੰ ਲਾਂਚ ਕਰਨ 'ਚ ਸਲਮਾਨ ਨੇ ਵੀ ਮਦਦ ਕੀਤੀ ਸੀ। ਇਸ ਤੋਂ ਪਹਿਲਾਂ ਜ਼ਹੀਰ ਸਲਮਾਨ ਦੇ ਭਰਾ ਸੋਹੇਲ ਦੀ ਇੱਕ ਫਿਲਮ ਵਿੱਚ ਸਹਾਇਕ ਨਿਰਦੇਸ਼ਕ ਵੀ ਸਨ।

Comments