ਗੌਤਮ ਗੰਭੀਰ ਦੇ ਹੈੱਡ ਕੋਚ ਬਣਦਿਆਂ ਕੋਹਲੀ ਸਣੇ ਇਨ੍ਹਾਂ ਦਿੱਗਜਾਂ ਦੀ ਛੁੱਟੀ ਤੈਅ !

Comments · 93 Views

ਦਿੱਗਜ ਬੱਲੇਬਾਜ਼ ਗੌਤਮ ਗੰਭੀਰ ਦੀ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਨਿਯੁਕਤੀ ਲਗਭਗ ਪੱਕੀ ਹੋ ਗਈ ਹੈ। ਮੌਜੂਦਾ ਕੋਚ ਰਾਹੁਲ ਦ੍??

ਦਿੱਗਜ ਬੱਲੇਬਾਜ਼ ਗੌਤਮ ਗੰਭੀਰ ਦੀ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਨਿਯੁਕਤੀ ਲਗਭਗ ਪੱਕੀ ਹੋ ਗਈ ਹੈ। ਮੌਜੂਦਾ ਕੋਚ ਰਾਹੁਲ ਦ੍ਰਾਵਿੜ ਦਾ ਕਰਾਰ ਚੱਲ ਰਹੇ ਟੀ-20 ਵਿਸ਼ਵ ਕੱਪ ਤੋਂ ਬਾਅਦ ਖ਼ਤਮ ਹੋ ਜਾਵੇਗਾ। ਅਜਿਹੇ 'ਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ BCCI ਜੂਨ ਦੇ ਆਖ਼ਰੀ ਹਫ਼ਤੇ 'ਚ ਗੰਭੀਰ ਦੀ ਨਿਯੁਕਤੀ ਦਾ ਅਧਿਕਾਰਕ ਐਲਾਨ ਕਰੇਗਾ। 

ਮੀਡਿਆ ਰਿਪੋਰਟਾਂ ਮੁਤਾਬਕ ਗੰਭੀਰ ਆਪਣੀਆਂ ਸ਼ਰਤਾਂ 'ਤੇ ਮੁੱਖ ਕੋਚ ਬਣਨ ਲਈ ਰਾਜ਼ੀ ਹੋ ਗਏ ਹਨ।ਉਸ ਤੋਂ ਬਾਅਦ ਹੀ 2007 ਅਤੇ 2011 ਦੇ ਵਿਸ਼ਵ ਕੱਪ ਚੈਂਪੀਅਨ ਖਿਡਾਰੀ ਨੇ ਸਹਿਮਤੀ ਪ੍ਰਗਟਾਈ ਹੈ।


ਗੌਤਮ ਗੰਭੀਰ ਦੀਆਂ 5 ਸ਼ਰਤਾਂ

  1. ਟੀਮ ਇੰਡੀਆ 'ਤੇ ਪੂਰਾ ਕੰਟਰੋਲ ਚਾਹੀਦਾ ਹੈ
  2. ਸਹਾਇਤਾ ਕੋਚਿੰਗ ਸਟਾਫ ਦੀ ਚੋਣ ਕਰਨ ਦੀ ਆਜ਼ਾਦੀ
  3. CT25 ਸੀਨੀਅਰ ਖਿਡਾਰੀਆਂ ਲਈ ਆਖਰੀ ਮੌਕਾ
  4. ਟੈਸਟ ਟੀਮ ਇੰਡੀਆ ਬਿਲਕੁਲ ਵੱਖਰੀ
  5. 2027 ਵਿਸ਼ਵ ਕੱਪ ਲਈ ਰੋਡਮੈਪ ਤਿਆਰ 

ਹੁਣ ਜਦੋਂ ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣਨ ਜਾ ਰਹੇ ਹਨ ਤਾਂ ਇਹ ਤੈਅ ਹੈ ਕਿ ਟੀਮ 'ਚ ਵੱਡੇ ਬਦਲਾਅ ਹੋਣਗੇ। ਹੁਣ ਇਨ੍ਹਾਂ ਚਾਰ ਖਿਡਾਰੀਆਂ ਦੀ ਛੁੱਟੀ ਤੈਅ ਹੋ ਗਈ ਹੈ।

  • ਵਿਰਾਟ ਕੋਹਲੀ:  ਵਿਰਾਟ ਕੋਹਲੀ ਨੇ 2008 'ਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਿਰਾਟ ਨੇ ਭਾਰਤ ਲਈ ਕਈ ਮੈਚ ਜਿੱਤੇ ਹਨ। ਗੌਤਮ ਗੰਭੀਰ ਦਾ ਮੰਨਣਾ ਹੈ ਕਿ ਹੁਣ ਵਿਰਾਟ ਨੂੰ ਸਿਰਫ ਟੈਸਟ ਅਤੇ ਵਨਡੇ ਫਾਰਮੈਟਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਟੀ-20 'ਚ ਨਵੇਂ ਖਿਡਾਰੀਆਂ ਨੂੰ ਮੌਕਾ ਮਿਲਣ ਦੀ ਲੋੜ ਹੈ।

  • ਰੋਹਿਤ ਸ਼ਰਮਾ: ਮੌਜੂਦਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 2007 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਵਿਰਾਟ ਦੀ ਕਪਤਾਨੀ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ ਸੀ। ਫਿਲਹਾਲ ਉਹ ਤਿੰਨਾਂ ਫਾਰਮੈਟਾਂ 'ਚ ਭਾਰਤ ਦੀ ਅਗਵਾਈ ਕਰ ਰਹੇ ਹਨ। ਮੀਡਿਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਗੰਭੀਰ ਦੇ ਆਉਣ ਨਾਲ ਰੋਹਿਤ ਸ਼ਰਮਾ ਹੁਣ ਤਿੰਨੋਂ ਫਾਰਮੈਟ ਨਹੀਂ ਖੇਡ ਸਕਣਗੇ।

  • ਰਵਿੰਦਰ ਜਡੇਜਾ: 2022 ਟੀ-20 ਵਿਸ਼ਵ ਕੱਪ, 2023 ਵਨਡੇ ਵਿਸ਼ਵ ਕੱਪ, ਮੌਜੂਦਾ ਟੀ-20 ਵਿਸ਼ਵ ਕੱਪ, ਜਡੇਜਾ ਨੇ ਪਿਛਲੇ ਹਰ ਵੱਡੇ ਟੂਰਨਾਮੈਂਟ 'ਚ ਨਿਰਾਸ਼ ਕੀਤਾ ਹੈ। ਇਹ ਖੱਬੇ ਹੱਥ ਦਾ ਸਪਿਨ ਆਲਰਾਊਂਡਰ ਸਿਰਫ ਟੈਸਟ ਖੇਡਣ ਲਈ ਫਿੱਟ ਹੈ ਤੇ ਉਹ ਵੀ ਦੇਸੀ ਪਿੱਚਾਂ 'ਤੇ। ਅਜਿਹੇ 'ਚ ਗੌਤਮ ਗੰਭੀਰ ਦੇ ਕਾਰਜਕਾਲ 'ਚ ਫਲਾਪ ਰਹੇ ਜਡੇਜਾ ਦਾ ਕਰੀਅਰ ਖਤਮ ਹੋ ਸਕਦਾ ਹੈ।

  • ਮੁਹੰਮਦ ਸ਼ਮੀ: ਗੰਭੀਰ ਟੈਸਟ 'ਚ ਸ਼ਮੀ ਨੂੰ ਲਗਾਤਾਰ ਖਿਡਾਉਣਾ ਚਾਹੁੰਦਾ ਹੈ। ਇਸ ਦੇ ਨਾਲ ਹੀ 2027 ਵਨਡੇ ਵਿਸ਼ਵ ਕੱਪ ਵੀ ਉਨ੍ਹਾਂ ਦੇ ਰਾਡਾਰ ਵਿੱਚ ਹੈ। ਅਜਿਹੇ 'ਚ ਵਰਕਲੋਡ ਮੈਨੇਜਮੈਂਟ ਦੇ ਚੱਲਦੇ ਤੁਸੀਂ ਮੁਹੰਮਦ ਸ਼ਮੀ ਨੂੰ ਟੀ-20 ਟੀਮ ਤੋਂ ਬਾਹਰ ਹੁੰਦੇ ਦੇਖ ਸਕਦੇ ਹੋ।
Comments