ਪਤਨੀ ਦਾ ਜਨਮਦਿਨ ਭੁੱਲੇ ਤਾਂ ਹੋਵੇਗੀ 5 ਸਾਲ ਦੀ ਕੈਦ ਨਾਲ ਹੀ ਲੱਗੇਗਾ ਮੋਟਾ ਜੁਰਮਾਨਾ!

Comments · 26 Views

ਪਤਨੀ ਦਾ ਜਨਮਦਿਨ ਭੁੱਲੇ ਤਾਂ ਹੋਵੇਗੀ 5 ਸਾਲ ਦੀ ਕੈਦ ਨਾਲ ਹੀ ਲੱਗੇਗਾ ਮੋਟਾ ਜੁਰਮਾਨਾ!

ਅਕਸਰ ਹੀ ਪਤਨੀਆਂ ਨੂੰ ਇਹ ਕਹਿੰਦੇ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਦਾ ਜਨਮਦਿਨ ਭੁੱਲ ਗਏ ਹਨ। ਬਹੁਤ ਸੀ ਜਨਾਨੀਆਂ ਦੀ ਆਪਣੇ ਘਰਵਾਲੇ ਤੋਂ ਆਹੀ ਕੰਪਲੇਂਟ ਹੁੰਦੀ ਹੈ। ਪਤੀ ਵੀ ਕੋਸ਼ਿਸ ਤਾਂ ਕਰਦੇ ਪਰ ਭੁੱਲ ਹੀ ਜਾਂਦੇ ਨੇ। ਅਜਿਹੈ ਵੀ ਕਈ ਕਿੱਸੇ ਹਨ ਜੇ ਕਿਸੇ ਨੂੰ ਜਨਮ ਦਿਨ ਯਾਦ ਨਾ ਆਇਆ ਤਾਂ ਪਤਨੀ ਘਰ ਛੱਡ ਕੇ ਚਲੀ ਗਈ। ਕਈ ਵਾਰ ਉਹ ਮਹੀਨਿਆਂ ਤੱਕ ਗੱਲ ਨਹੀਂ ਕਰਦੇ। ਪਰ ਇਕ ਥਾਂ ਅਜਿਹੀ ਵੀ ਹੈ ਜਿੱਥੇ ਪਤਨੀ ਦਾ ਜਨਮਦਿਨ ਭੁਲਣ 'ਤੇ ਤੁਹਾਨੂੰ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।  ਇੱਥੇ ਪਤਨੀ ਦਾ ਜਨਮਦਿਨ ਭੁਲਣ ਨੂੰ ਕਰਾਈਮ ਮੰਨਿਆ ਜਾਂਦਾ ਹੈ। ਕਿਹੜਾ ਹੈ ਇਹ ਦੇਸ਼ ਆਓ ਤੇ ਕੀ  ਕਹਿੰਦਾ ਹੈ ਇੱਥੇ ਦਾ ਕਾਨੂੰਨ ਆਓ ਤੁਹਾਨੂੰ ਦੱਸਦੇ ਹਾਂ। 

 ਇਹ ਦੇਸ਼ ਸਾਮੋਆ ਹੈ। ਆਪਣੀ ਖੂਬਸੂਰਤੀ ਲਈ ਦੁਨੀਆ ਭਰ 'ਚ ਮਸ਼ਹੂਰ ਇਹ ਟਾਪੂ ਆਪਣੇ ਅਜੀਬੋ-ਗਰੀਬ ਕਾਨੂੰਨਾਂ ਕਾਰਨ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਇੱਥੋਂ ਦੇ ਕਾਨੂੰਨ ਬਹੁਤ ਸਖ਼ਤ ਹਨ ਅਤੇ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਇੱਥੇ, ਜੇਕਰ ਕੋਈ ਪਤੀ ਗਲਤੀ ਨਾਲ ਆਪਣੀ ਪਤਨੀ ਦਾ ਜਨਮਦਿਨ ਭੁੱਲ ਜਾਂਦਾ ਹੈ  ਤਾਂ ਇਸ ਨੂੰ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਜੇਕਰ ਕੋਈ ਪਤੀ ਪਹਿਲੀ ਵਾਰ ਆਪਣੀ ਪਤਨੀ ਦਾ ਜਨਮਦਿਨ ਭੁੱਲ ਜਾਂਦਾ ਹੈ, ਤਾਂ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ। ਜੇਕਰ ਉਹ ਅਗਲੀ ਵਾਰ ਉਹੀ ਗਲਤੀ ਦੁਹਰਾਉਂਦਾ ਹੈ ਤਾਂ ਉਸ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਜਾਂ ਜੇ ਪਤਨੀ ਸ਼ਿਕਾਇਤ ਕਰਦੀ ਹੈ ਤਾਂ ਪਤੀ ਨੂੰ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ।

ਸਾਮੋਆ ਵਿਚ ਨਾ ਸਿਰਫ ਇਹ ਕਾਨੂੰਨ ਬਣਾਇਆ ਗਿਆ ਹੈ, ਸਗੋਂ ਇਸ ਨੂੰ ਲਾਗੂ ਕਰਨ ਲਈ ਇਕ ਵਿਸ਼ੇਸ਼ ਟੀਮ ਵੀ ਬਣਾਈ ਗਈ ਹੈ। ਇਹ ਟੀਮ ਪਤਨੀ ਦੀ ਸ਼ਿਕਾਇਤ ਮਿਲਣ 'ਤੇ ਤੁਰੰਤ ਕਾਰਵਾਈ ਕਰਦੀ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਟੀਮ ਵੀ ਜਾਗਰੂਕਤਾ ਮੁਹਿੰਮ ਚਲਾ ਕੇ ਪਤਨੀਆਂ ਨੂੰ ਇਸ ਕਾਨੂੰਨ ਬਾਰੇ ਜਾਗਰੂਕ ਕਰਦੀ ਹੈ। ਅਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ

 

Comments