ਵਾਲਾਂ ਨੂੰ ਮਹਿੰਦੀ ਲਗਾਉਣਾ ਹੋ ਸਕਦਾ ਹੈ ਖ਼ਤਰਨਾਕ! ਹੋ ਸਕਦੀ ਹੈ ਆਹ ਪ੍ਰੇਸ਼ਾਨੀ  

Comments · 81 Views

ਵਾਲਾਂ ਨੂੰ ਮਹਿੰਦੀ ਲਗਾਉਣਾ ਹੋ ਸਕਦਾ ਹੈ ਖ਼ਤਰਨਾਕ! ਹੋ ਸਕਦੀ ਹੈ ਆਹ ਪ੍ਰੇਸ਼ਾਨੀ  

ਇਕ ਉਮਰ ਤੋਂ ਬਾਅਦ ਵਾਲਾਂ ਦਾ ਚਿੱਟੇ ਹੋਣਾ ਸੁਭਾਵਿਕ ਹੈ। ਪਰ ਕਈ ਵਾਰ ਵਾਲ ਛੋਟੀ ਉਮਰ ਵਿਚ ਹੀ ਚਿੱਟੇ ਦਿਖਾਈ ਦੇਣ ਲੱਗਦੇ ਹਨ। ਵਾਲਾਂ ਨੂੰ ਕਾਲਾ ਕਰਨ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟ ਵਰਤਦੇ ਹਨ। ਜ਼ਿਆਦਤਰ ਲੋਕ ਚਿੱਟੇ ਵਾਲਾਂ ਨੂੰ ਛੁਪਾਉਣ ਲਈ ਮਹਿੰਦੀ ਦੀ ਵਰਤੋਂ ਕਰਦੇ ਹਨ। ਪਰ ਵਾਲਾਂ ਨੂੰ ਕਲਰ ਕਰਨ ਲਈ ਮਹਿੰਦੀ ਦੀ ਵਰਤੋਂ ਕਰਨਾ ਤੁਹਾਡੇ ਵਾਲਾਂ ਲਈ ਠੀਕ ਨਹੀਂ ਹੈ। ਇਹ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲਗਾਤਾਰ ਮਹਿੰਦੀ ਲਗਾਉਣ ਨਾਲ ਤੁਹਾਨੂੰ ਵਾਲਾਂ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। 

  • ਮਹਿੰਦੀ ਲਗਾਉਣ ਨਾਲ ਵਾਲਾਂ ਦਾ ਕੁਦਰਤੀ ਰੰਗ ਖ਼ਰਾਬ ਹੋ ਜਾਂਦਾ ਹੈ। ਮਹਿੰਦੀ ਲਗਾਉਣ ਨਾਲ ਚਿੱਟੇ ਵਾਲ ਤਾਂ ਢਕੇ ਜਾਂਦੇ ਹਨ, ਪਰ ਕਾਲੇ ਵਾਲਾਂ ਦਾ ਰੰਗ ਵੀ ਇਸ ਨਾਲ ਪ੍ਰਭਾਵਿਤ ਹੋਣ ਲੱਗਦਾ ਹੈ।
  • ਕੁਝ ਸਮੇਂ ਬਾਅਦ ਮਹਿੰਦੀ ਦਾ ਰੰਗ ਫਿੱਕਾ ਪੈਣ ਲੱਗਦਾ ਹੈ, ਜਿਸ ਕਾਰਨ ਤੁਹਾਡੇ ਵਾਲ ਲਾਲ ਜਾਂ ਸੰਤਰੀ ਦਿਖਣ ਲੱਗਦੇ ਹਨ।
  • ਸਾਡੇ ਵਾਲਾਂ ਵਿਚ ਕੁਦਰਤੀ ਤੇਲ ਮੌਜੂਦ ਹੁੰਦਾ ਹੈ, ਜੋ ਵਾਲਾਂ ਨੂੰ ਵਧਣ ਫੁੱਲਣ ਵਿਚ ਮਦਦ ਕਰਦਾ ਹੈ। ਪਰ ਮਹਿੰਦੀ ਲਗਾਉਣ ਨਾਲ ਇਹ ਕੁਦਰਤੀ ਤੇਲ ਨਸ਼ਟ ਹੋ ਜਾਂਦਾ ਹੈ। ਜਿਸ ਕਾਰਨ ਕੁਝ ਸਮੇਂ ਬਾਅਦ ਵਾਲ ਬੇਜਾਨ ਹੋਣ ਲੱਗਦੇ ਹਨ।
  • ਮਹਿੰਦੀ ਵਾਲਾਂ ਦੀਆਂ ਜੜ੍ਹਾਂ ਤੱਕ ਚਲੀ ਜਾਵੇ ਤਾਂ ਇਸ ਨਾਲ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਵਾਲ ਕਮਜ਼ੋਰ ਹੋ ਜਾਂਦੇ ਹਨ। ਜਿਸ ਕਾਰਨ ਵਾਲ ਵੱਧ ਝੜਨ ਲੱਗਦੇ ਹਨ।
  • ਜ਼ਿਆਦਾ ਮਹਿੰਦੀ ਲਗਾਉਣ ਨਾਲ ਬਚੇ ਕਾਲੇ ਵਾਲ ਵੀ ਸਫ਼ੇਦ ਹੋਣ ਲੱਗਦੇ ਹਨ। ਵਧੇਰੇ ਮਹਿੰਦੀ ਲਗਾਉਣ ਨਾਲ ਖੋਪੜੀ ਖ਼ੁਸ਼ਕ ਹੁੰਦੀ ਹੈ। 
Comments