ਤੁਹਾਡੇ Emotions ਦਾ ਐਦਾਂ ਫਾਇਦੇ ਚੁੱਕਦੇ ਨੇ ਠੱਗ! Voice Cloning Scam ਤੋਂ ਬਚਣ ਲਈ ਇਹ ਗੱਲਾਂ ਰੱਖੋ ਯਾਦ

Comments · 91 Views

ਸਮਾਰਟਫ਼ੋਨ ਦੇ ਆਉਣ ਨਾਲ ਜ਼ਿੰਦਗੀ ਸੌਖੀ ਹੋ ਗਈ ਹੈ ਪਰ ਟੈਕਨਾਲੋਜੀ ਦੀ ਤਰੱਕੀ ਨਾਲ ਕਈ ਮੁਸ਼ਕਿਲਾਂ ਵੀ ਖੜ੍ਹੀਆਂ ਹੋਣ ਲੱਗ ਪਈਆਂ ਹਨ। ਲ?

ਸਮਾਰਟਫ਼ੋਨ ਦੇ ਆਉਣ ਨਾਲ ਜ਼ਿੰਦਗੀ ਸੌਖੀ ਹੋ ਗਈ ਹੈ ਪਰ ਟੈਕਨਾਲੋਜੀ ਦੀ ਤਰੱਕੀ ਨਾਲ ਕਈ ਮੁਸ਼ਕਿਲਾਂ ਵੀ ਖੜ੍ਹੀਆਂ ਹੋਣ ਲੱਗ ਪਈਆਂ ਹਨ। ਲੋਕਾਂ ਨੂੰ ਠੱਗਣ ਵਾਲੇ ਲੋਕ ਟੈਕਨਾਲੋਜੀ ਦੀ ਵਰਤੋਂ ਕਰਕੇ ਨਵੇਂ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਹੈ ਵਾਇਸ ਕਲੋਨਿੰਗ ਘੁਟਾਲਾ। ਅਧਿਐਨ ਵਿੱਚ ਸਾਹਮਣੇ ਆਇਆ ਸੀ ਕਿ ਲਗਭਗ 38 ਪ੍ਰਤੀਸ਼ਤ ਭਾਰਤੀ ਅਸਲੀ ਅਤੇ ਕਲੋਨ ਕੀਤੀਆਂ ਆਵਾਜ਼ਾਂ ਵਿੱਚ ਫਰਕ ਕਰਨ ਵਿੱਚ ਅਸਮਰੱਥ ਹਨ, ਇਹ ਚਿੰਤਾ ਦਾ ਵਿਸ਼ਾ ਹੈ। ਅਡਵਾਂਸ ਟੈਕਨਾਲੋਜੀ ਦੇ ਕਾਰਨ, ਕਲੋਨ ਕੀਤੀ ਆਵਾਜ਼ ਬਿਲਕੁਲ ਅਸਲੀ ਆਵਾਜ਼ ਵਰਗੀ ਲੱਗਦੀ ਹੈ।ਇਸ ਸਕੈਮ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ ਤੇ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ਕੋਈ ਤੁਹਾਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਬਾਰੇ ਤੁਹਾਨੂੰ ਵਿਸਥਾਰ ਨਾਲ ਦਸਦੇ ਹਾਂ। 


ਵੌਇਸ ਕਲੋਨਿੰਗ ਕਿਵੇਂ ਕੀਤੀ ਜਾਂਦੀ ਹੈ?
ਇਹ ਸਾਰਾ ਖੇਡ AI ਤੋਂ ਖੇਡਿਆ ਜਾਂਦਾ ਹੈ। ਜਿਸ ਬੰਦੇ ਨੇ ਤੁਹਾਨੂੰ ਆਪਣਾ ਸ਼ਿਕਾਰ ਬਣਾਉਣਾ ਹੁੰਦਾ ਹੈ ਪਹਿਲਾਂ ਉਹ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦੀ ਆਵਾਜ਼ ਦੀ ਨਕਲ ਕਰਦਾ ਹੋ।  ਦਰਅਸਲ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਅਸਲੀ ਆਵਾਜ਼ ਦਾ ਕਲੋਨ ਤਿਆਰ ਕੀਤਾ ਜਾਂਦਾ ਹੈ। ਵੌਇਸ ਕਲੋਨ ਤਿਆਰ ਹੋਣ ਤੋਂ ਬਾਅਦ, ਘਪਲੇਬਾਜ਼ ਤੁਹਾਨੂੰ ਡਰਾਉਣ ਲਈ ਆਵਾਜ਼ ਦੀ ਵਰਤੋਂ ਕਰਦੇ ਹਨ। ਡਰਾਉਣ ਦਾ ਮਕਸਦ ਇਹ ਹੈ ਕਿ ਡਰਿਆ ਹੋਇਆ ਵਿਅਕਤੀ ਬਿਨਾਂ ਸੋਚੇ ਸਮਝੇ ਕੋਈ ਕਦਮ ਚੁੱਕਦਾ ਹੈ।


ਘੁਟਾਲੇ ਕਰਨ ਵਾਲੇ ਇਸ ਤਰ੍ਹਾਂ ਕਰਦੇ ਹਨ ਖੇਡ
ਧੋਖੇਬਾਜ਼ ਕਾਲ ਕਰਦੇ ਹਨ ਅਤੇ ਫਿਰ ਉਸ ਆਵਾਜ਼ ਨੂੰ ਸੁਣਾਉਂਦੇ ਹਨ, ਇਹ ਆਵਾਜ਼ ਮੰਮੀ-ਪਾਪਾ ਮੈਨੂੰ ਬਚਾਓ ਵਰਗੀ ਕੋਈ ਵੀ ਹੋ ਸਕਦੀ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਆਪਣੇ ਕਰੀਬੀਆਂ ਦੀ ਅਜਿਹੀ ਕੋਈ ਵੀ ਗੱਲ ਸੁਣਕੇ ਡਰ ਜਾਵੇਗਾ ਤੇ ਬਦਮਾਸ਼ਾਂ ਦੀ ਗੱਲ ਮੰਨ ਲਵੇਗਾ। ਇਸ ਤੋਂ ਬਾਅਦ ਲੋਕ ਬਿਨਾਂ ਸੋਚੇ ਸਮਝੇ ਘਪਲੇਬਾਜ਼ਾਂ ਦੇ ਦੱਸੇ ਖਾਤੇ ‘ਚ ਪੈਸੇ ਟਰਾਂਸਫਰ ਕਰਨ ਦੀ ਗਲਤੀ ਕਰ ਲੈਂਦੇ ਹਨ। ਪੈਸੇ ਮਿਲਦੇ ਹੀ ਘਪਲੇਬਾਜ਼ਾਂ ਦੀ ਚਾਲ ਸਫਲ ਹੋ ਜਾਂਦੀ ਹੈ।

ਇਸ ਤਰ੍ਹਾਂ ਬੱਚ ਸਕਦੇ ਹੋ

  1. AI ਦੁਆਰਾ ਬਣਾਈ ਗਈ ਵੌਇਸ ਕਲੋਨਿੰਗ ਨੂੰ ਪਛਾਣਨਾ ਮੁਸ਼ਕਲ ਹੋ ਸਕਦਾ ਹੈ, ਪਰ ਅਸੰਭਵ ਨਹੀਂ ਹੈ। ਜੇਕਰ ਤੁਹਾਨੂੰ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਉਂਦਾ ਹੈ ਅਤੇ ਕੋਈ ਨਜ਼ਦੀਕੀ ਵਿਅਕਤੀ ਤੁਹਾਨੂੰ ਆਰਥਿਕ ਮਦਦ ਦੀ ਮੰਗ ਕਰਦਾ ਹੈ, ਤਾਂ ਸਾਵਧਾਨ ਰਹੋ।
  2. ਜੇਕਰ ਕਿਸੇ ਹੋਰ ਫੋਨ ਤੋਂ ਤੁਸੀਂ ਉਸ ਵਿਅਕਤੀ ਨਾਲ ਗੱਲ ਕਰਦੇ ਹੋ ਜਿਸਦੀ ਆਵਾਜ਼ ਤੁਸੀਂ ਸੁਣੀ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਪ੍ਰਾਪਤ ਹੋਏ ਅਣਜਾਣ ਨੰਬਰ ਤੋਂ ਕਾਲ ਫਰਜ਼ੀ ਹੈ। ਟੈਕਨਾਲੋਜੀ ਜਿੰਨੀ ਤੁਸੀਂ ਚਾਹੋ ਅੱਗੇ ਵਧ ਸਕਦੀ ਹੈ, ਪਰ ਇੱਕੋ ਜਿਹੀਆਂ ਆਵਾਜ਼ਾਂ ਪੈਦਾ ਕਰਨਾ ਮੁਸ਼ਕਲ ਹੈ। ਧਿਆਨ ਨਾਲ ਸੁਣਨ 'ਤੇ ਤੁਸੀਂ ਫਰਕ ਸਮਝ ਜਾਓਗੇ।
  3. ਜੇਕਰ ਤੁਹਾਡੇ ਨਾਲ ਵੀ ਸਾਈਬਰ ਧੋਖਾਧੜੀ ਵਰਗੀ ਕੋਈ ਘਟਨਾ ਵਾਪਰਦੀ ਹੈ, ਤਾਂ ਬਿਨਾਂ ਸਮਾਂ ਬਰਬਾਦ ਕੀਤੇ ਤੁਹਾਨੂੰ ਤੁਰੰਤ ਸਾਈਬਰ ਕ੍ਰਾਈਮ ਨੈਸ਼ਨਲ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ।
Comments